Presenting “Gal Nhi Hundi” — a heartfelt Punjabi sad song that tells the story of silence, distance, and unspoken emotions in a relationship.
A girl expresses to her friend that she no longer talks to the boy she once deeply connected with, capturing the pain of fading communication and lingering memories.
🎤 Singer & Composer: Seera Buttar
🎶 Music: Baba Raja
✍️ Lyrics: Deep Bhekha
✍️ Shayari . Satbir Aujla
🎬 Video: Krypton
Female lead . Hoor Aulakh
This emotional track blends soulful melodies with relatable storytelling, connecting with listeners who have experienced love, heartbreak, and distance.
▶️ Listen on All Platforms:
💬 Share your feelings in the comments & don’t forget to like, share & subscribe.
#GalNhiHundi #SeeraButtar #PunjabiSadSong #HeartbreakSong #punjabimusic
#GalNhiHundi #SeeraButtar #PunjabiSong #PunjabiSadSong #HeartbreakSong #EmotionalSong #PunjabiMusic #SadPunjabiSong #PunjabiHits #LatestPunjabiSong #PunjabiVideo #PunjabiLoveSong #BreakupSong #PunjabiArtist #NewPunjabiSong #PunjabiReels #SadSongs #LoveFailure #PunjabiTrending #ViralPunjabiSong
#BabaRaja #DeepBhekha #PunjabiPop #IndianMusic #DesiMusic #PunjabiLyrics #MusicVideo #YouTubeMusic #PunjabiVibes #sadvibes
Lyrics .
ਕੋਈ ਰੂਹਾਂ ਦੀਆਂ ਗੱਲਾਂ ਕਰਦਾ ਸੀ
ਜਦੋਂ P.U. ਦੇ ਵਿੱਚ ਪੜ੍ਹਦਾ ਸੀ
ਹੁਣ ਚਿਰ ਹੋਇਆ ਕਦੇ ਦੇਖਿਆ ਨਹੀਂ
ਨਾ ਹੀ ਨੈੱਟ ‘ਤੇ ਕੋਈ ਅਕਾਊਂਟ ਕੁੜੇ
ਮੇਰੀ ਉਸ ਮੁੰਡੇ ਨਾਲ ਗੱਲ ਨਹੀਂ ਹੁੰਦੀ
ਜਿਹਦੀ ਦਿਲ ਤਕ ਸੀ ਕਦੇ ਪਹੁੰਚ ਕੁੜੇ
ਸ਼ੌਂਕੀ ਸੀ ਲੀਰ੍ਹੇ ਲੱਤੇ ਦਾ
ਬੜਾ ਇਲਮ ਸੀ ਉਹਨੂੰ ਤਮੀਜ਼ਾਂ ਦਾ
ਉਹਦੇ ਕਣਕ ਵੰਨੇ ਜੇ ਰੰਗ ਉੱਤੇ
ਰੰਗ ਉਠਦਾ ਬੜਾ ਕਮੀਜ਼ਾਂ ਦਾ
ਉਸ ਕਾਰਾਂ-ਗੱਡੀਆਂ ਵਾਲੇ ਦੀ
ਹੋਵਾਂ ਮੈ ਵੀ ਨਾ ਕੋਈ ਸ਼ੌਂਕ ਕੁੜੇ
ਮੇਰੀ ਉਸ ਮੁੰਡੇ ਨਾਲ ਗੱਲ ਨਹੀਂ ਹੁੰਦੀ
ਜਿਹਦੀ ਦਿਲ ਤਕ ਸੀ ਕਦੇ ਪਹੁੰਚ ਕੁੜੇ
ਪਤਾ ਨਹੀਂ ਕਿੱਥੇ ਚਲਾ ਗਿਆ
ਕਿਸ ਦੁਨੀਆ ਦੇ ਵਿੱਚ ਰਹਿੰਦਾ ਏ
ਉਹਦਾ ਪੱਕਾ ਯਾਰ ਜੋ ਬੁੱਟਰ ਦਾ
ਮੈਨੂੰ ਅੱਜ ਵੀ ਭਾਬੀ ਕਹਿੰਦਾ ਏ
ਹੈ ਨੀ ਕੋਈ Deep ਦੇ ਵਰਗਾ ਨੀ
ਉਹ ਉਮਰਾਂ ਦਾ ਅਫ਼ਸੋਸ ਕੁੜੇ
ਮੇਰੀ ਉਸ ਮੁੰਡੇ ਨਾਲ ਗੱਲ ਨਹੀਂ ਹੁੰਦੀ
ਜਿਹਦੀ ਦਿਲ ਤਕ ਸੀ ਕਦੇ ਪਹੁੰਚ ਕੁੜੇ
ਮੈਂ ਇਹ ਨਹੀਂ ਕਹਿੰਦੀ ਹਾਣ ਦੀਓ
ਉਹ ਮੈਨੂੰ ਚੇਤੇ ਕਰਦਾ ਨਈ
ਮੈਨੂੰ ਪਤਾ ਆ ਅੜ੍ਹੀ ਦੇ ਪੱਕੇ ਦਾ
ਉਹ ਹਾਲਤਾਂ ਹੱਥੋਂ ਹਰਦਾ ਨਹੀਂ
ਉਹਦੇ ਯਾਰਾਂ ਵਿੱਚ ਹੈ ਪਤਾ ਮੈਨੂੰ
ਹੋਣੀ ਅੱਜ ਵੀ ਉਹਦੀ ਧੋਂਸ ਕੁੜੇ
ਮੇਰੀ ਉਸ ਮੁੰਡੇ ਨਾਲ ਗੱਲ ਨਹੀਂ ਹੁੰਦੀ
ਜਿਹਦੀ ਦਿਲ ਤਕ ਸੀ ਕਦੇ ਪਹੁੰਚ ਕੁੜੇ
ਇੱਕ ਬੰਦਾ ਘੜਿਆ ਰੱਬ ਨੇ ਸੀ
ਬੰਦੇ ਤੋਂ ਜਾਤਾਂ ਬਣ ਗਈਆ
ਕਿੰਨੇ ਰਾਂਝੇ ਸੂਲੀ ਚੜੇ ਹੋਣੇ
ਤੇ ਕਿੰਨੀਆ ਹੀਰਾਂ ਮਰ ਗਈਆ
ਬਸ ਇੱਜਤਾਂ ਕਰਕੇ ਜਿਉਂਦੇ ਰਹੇ
ਸਾਰੀ ਜਿੰਦਗੀ ਰਹੂ ਅਫਸੋਸ ਕੁੜੇ
ਮੇਰੀ ਉਸ ਮੁੰਡੇ ਨਾਲ ਗੱਲ ਨਹੀਂ ਹੁੰਦੀ
ਜਿਹਦੀ ਦਿਲ ਤੱਕ ਸੀ ਕਦੇ ਪਹੁੰਚ ਕੁੜੇ

