19 Ton 21 (Official Video) | Satinder Sartaaj | Liberation EP | Punjabi Song 2026

19 Ton 21 (Official Video) | Satinder Sartaaj | Liberation EP | Punjabi Song 2026

#satindersartaaj #19ton21 #liberation

Presenting the Punjabi Song “19 Ton 21″ from An Audio EP ”ਖ਼ੁਦ-ਮੁਖਤਾਰੀ Liberation” by Satinder Sartaaj.

Enjoy and stay connected with us and Subscribe to our channel 👉https://www.youtube.com/@Satinder-Sartaaj

19 To’n 21

⭐️ Credits ⭐️

➟ Song: 19 To’n 21
➟ Singer/Lyrics & Composer: Satinder Sartaaj
➟ Music: Black Virus
➟ Project By: Harmandeep Singh
➟ Mix/Master: Sameer Charegaonkar
➟ Youtube Management: Pixilar Studios
➟ Video By: Pixilar Studios Team

19 To’n 21 (19 To 21)

ਆਦਮੀ ਹਰੇਕ ਰਿਹਾ ਉੱਤੇ ਨੂੰ ਹੀ ਵੇਖ,
ਸੋਚੇ ਉੰਨੀ ਤੇ ਖਲੋਤਾ ਕਿੱਦਾ ਟੱਪ ਜਾਵਾਂ ਇੱਕੀ।
ਏਸ ਤੋਂ ਅਗਾਹਾਂ ਤਾਂ ‘ਫ਼ੇ ਗੁੰਮ ਜਾਣ ਰਾਹਾਂ।
ਯਾਰਾ ਫੇਰ ਨਈਓਂ ਤੋੜ ਹੁੰਦੀ ਕਾਗ਼ਜ਼ੀ ਕੁੜਿੱਕੀ।
Everybody is only looking at what’s above,
Thinking so much to go above & higher !
Further than the beautiful ways of living generally get lost & that trap of money can never be broken !

ਤੇਤੀ ਸੰਗ ਜੋੜ ਦਿੱਤੇ ਦੇਵਤੇ ਕਰੋੜ
ਖ਼ੌਰੇ ਰਹਿੰਦੇ ਨੇ ਜ਼ਮੀਨਾਂ ਤੇ ਜਾਂ ਰਹਿੰਦੇ ਆਸਮਾਨਾਂ ਤੇ।
ਰੱਬ ਦੇ ਨੇ ਭਾਣੇ ਨਾ ਮੈਂ ਦੇਖੇ ਸੁਣੇ ਜਾਏ,
ਜਿਹੜੇ ਥੋੜ੍ਹੇ ਕੁ ਸਿਆਣੇ ਸੀਗੇ ਚੜ੍ਹ ਗਏ ਚਟਾਨਾਂ ਤੇ।
ਇਨ੍ਹਾਂ ਹੀ ਖ਼ਿਆਲਾਂ ਵਿੱਚ ਸਮੇਂ ਦੀਆਂ ਚਾਲਾਂ ਵਿੱਚ,
ਸਾਰੀ-ਸਾਰੀ ਰਾਤ ਵੇਖਾਂ ਚੰਨ ਵਾਲ਼ੀ ਟਿੱਕੀ।
Number 33 is related to mythology of the 330 million Deities ; who knows if they live on planet earth or in skies !
It’s the mystery of the Almighty; I have no idea, few who know, left the world & meditating in the mountains !
In these very thoughts, through the rhythms of time, I spend entire nights gazing at the moon’s little spot.

ਚੱਕਰ ਚੌਰਾਸੀ ਲੱਖ ਜੂਨ ਦੀ ਖ਼ਲਾਸੀ,
ਕਿੱਦਾਂ ਹੁੰਦੀ ਕਿੰਨੇ ਯੁੱਗ ਲੱਗੇ ਚੱਕਰ ਮੁਕਾਉਣ ਨੂੰ।
ਆਬਰੂ ਦਾ ਮਹਿਲ ਸਾਰੀ ਜ਼ਿੰਦਗੀ ਬਣਾਇਆ ਜਾਂਦਾ,
ਇੱਕ ਪਲ ਲਗਦਾ ਏ ਓਹੀ ਮਹਿਲ ਢਾਉਣ ਨੂੰ।
ਤਾਂ ਹੀ ਤਾਂ ਮੈਂ ਯਾਰ ਤੈਨੂੰ ਕਹਿੰਨਾਂ ਬਾਰ-ਬਾਰ,
ਕਿ ਤੂੰ ਜਾਣੀਂ ਨਾ ਬੇਕਾਰ ਇਹ ਕੋਈ ਵੀ ਗੱਲ ਨਿੱਕੀ।
Round & round in the cycle of eighty-four lakhs of births, how many ages it takes to complete the circle!
The palace of honor is built over a lifetime,
Yet it takes only a moment to destroy that same palace.
That is why, my friend, I tell you again & again:
Do not think any of these matters are trivial !

ਗੇੜ ਜੋ ਨੜਿੰਨਵੇਂ ਦਾ ਚੈਨ-ਸੁੱਖ ਵਿੰਨਵੇਂ ਦਾ।
ਹਾਲ ਕੀ ਓ ਪੁੱਛਦੇ ਜੋ ਫ਼ਸੇ ਓਹੀ ਜਾਣਦੇ।
ਏਸ ਗੇੜ ਪਿੱਛੋਂ ਤਾਂ ਹਾਲਾਤ ਐਸੇ ਹੁੰਦੇ,
ਬੰਦੇ ਸ਼ੀਸ਼ੇ ਵਿੱਚ ਦੇਖ ਕੇ ਨਾ ਖ਼ੁਦ ਨੂੰ ਨਾ ਪਛਾਣਦੇ।
ਆਜੋ ਰਲ਼ ਗਾਈਏ “ਸਰਤਾਜ” ਮਿੱਠੇ ਪਾਈਏ,
ਤੇ ਸਵਾਦਲੀ ਬਣਾਈਏ ਏਹੋ ਜ਼ਿੰਦਗਾਨੀ ਫ਼ਿੱਕੀ।
Reflections on Life
The vicissitude of the number of 99 which generally destroy the peace ; Only those trapped truly know their state !
From this knot of life come such circumstances
That one sees oneself in a mirror and hardly recognizes.
So Sartaaj says ; let’s sing together by putting some sweetness & make this life flavorful, not bland !

Follow Us On
Youtube: https://www.youtube.com/@Satinder-Sartaaj
Instagram: https://www.instagram.com/SatinderSartaaj
Facebook: https://www.facebook.com/SatinderSartaaj

Enjoy & Stay Connected With us !